ਅੰਮ੍ਰਿਤਸਰ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲੋਂ 20 ਲੱਖ ਦੀ ਡਰੱਗ ਮਨੀ, ਇਕ ਇਨੋਵਾ ਕਾਰ, ਇੱਕ ਡਬਲ ਬੈਰਲ ਰਾਇਫਲ, 12 ਬੋਰ, ਅਤੇ 6 ਰੌਂਦ ਬਰਾਮਦ ਹੋਏ ਹਨ I ਉਕਤ ਗ੍ਰਿਫਤਾਰ ਹੋਏ ਮੁਹੱਬਤ ਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਵੇਂ ਨਸ਼ਾ ਤਸਕਰੀ ਅਤੇ ਗੈਂਗਸਟਰਾਂ ਨੂੰ ਹਥਿਆਰ ਮੁਹਈਆ ਕਰਵਾਉਣਾ I ਹਾਲਾਂਕਿ ਜੀਤ ਦੇ ਦੋ ਹੋਰ ਸਾਥੀ ਗੁਰਜੀਤ ਸਿੰਘ ਉਰਫ ਗੋਰਾ ਅਤੇ ਕੁਲਜੀਤ ਸਿੰਘ ਉਰਫ ਸ਼ਿਵਾ ਮੌਕੇ ਤੋਂ ਫਰਾਰ ਹੋ ਗਏ ਜਿਹਨਾਂ ਨੂੰ ਪੁਲਿਸ ਦੁਆਰਾ ਜਲਦ ਗ੍ਰਿਫਤਾਰ ਕਰ ਲੈਣ ਦੀ ਗੱਲ ਕਹਿ ਗਈ ਹੈ I